ਓਪਨ ਸੋਰਸ ਪ੍ਰਾਈਵੇਸੀ ਤਕਨਾਲੋਜੀ ਰਾਹੀਂ ਆਜ਼ਾਦੀ ਨਾਲ ਆਪਣੇ ਵਿਚਾਰ ਪੇਸ਼ ਕਰਨ ਦੇ ਅਧਿਕਾਰ ਦੀ ਰੱਖਿਆ ਕਰਨਾ ਅਤੇ ਪੂਰੀ ਦੁਨੀਆਂ ਵਿੱਚ ਸੰਚਾਰ ਨੂੰ ਸੁਰੱਖਿਅਤ ਬਣਾਉਣਾ।

ਸਾਡਾ ਮਿਸ਼ਨ

ਓਪਨ ਸੋਰਸ ਪ੍ਰਾਈਵੇਸੀ ਤਕਨਾਲੋਜੀ ਰਾਹੀਂ ਆਜ਼ਾਦੀ ਨਾਲ ਆਪਣੇ ਵਿਚਾਰ ਪੇਸ਼ ਕਰਨ ਦੇ ਅਧਿਕਾਰ ਦੀ ਰੱਖਿਆ ਕਰੋ ਅਤੇ ਪੂਰੀ ਦੁਨੀਆਂ ਵਿੱਚ ਸੰਚਾਰ ਨੂੰ ਸੁਰੱਖਿਅਤ ਬਣਾਓ।

ਪਰਦੇਦਾਰੀ ਪਹਿਲਾਂ

ਸਾਡੇ ਫਲੈਗਸ਼ਿਪ ਉਤਪਾਦ, Signal ਮੈਸੇਂਜਰ ਦੇ ਨਾਲ, ਸਾਡਾ ਮੰਨਣਾ ਹੈ ਕਿ ਵਰਤੋਂਕਾਰ ਦੀ ਪਰਦੇਦਾਰੀ ਨੂੰ ਸਿਰਫ਼ ਤਾਂ ਹੀ ਸਫਲਤਾਪੂਰਵਕ ਲਾਗੂ ਕੀਤਾ ਜਾ ਸਕਦਾ ਹੈ ਜੇ ਤੁਹਾਡੇ ਡਾਟਾ ਦਾ "ਜ਼ਿੰਮੇਵਾਰੀ ਨਾਲ" ਪ੍ਰਬੰਧਨ ਕਰਨ ਦੀ ਬਜਾਏ, ਉਹ ਡਾਟਾ ਸਾਡੇ ਸਮੇਤ ਕਿਸੇ ਦੇ ਵੀ ਹੱਥ ਵਿੱਚ ਨਾ ਜਾਣ ਦਿੱਤਾ ਜਾਏ।

ਓਪਨ ਸੋਰਸ

ਓਪਨ ਸੋਰਸ ਕਮਿਊਨਿਟੀ ਦੇ ਇੱਕ ਵਚਨਬੱਧ ਮੈਂਬਰ ਵਜੋਂ, ਅਸੀਂ ਆਪਣੀ ਤਕਨਾਲੋਜੀ ਨੂੰ ਪਬਲਿਸ਼ ਕਰਦੇ ਹਾਂ ਅਤੇ ਦੂਜੀਆਂ ਕੰਪਨੀਆਂ ਨੂੰ ਉਤਸ਼ਾਹਿਤ ਕਰਨ ਲਈ ਗਿਆਨ ਸਾਂਝਾ ਕਰਦੇ ਹਾਂ ਤਾਂ ਕਿ ਉਹ ਵੀ ਆਪਣੇ ਉਤਪਾਦਾਂ ਅਤੇ ਸੇਵਾਵਾਂ ਵਿੱਚ ਇਸ ਤਕਨਾਲੋਜੀ ਨੂੰ ਅਪਣਾਉਣ।

ਗੈਰ-ਲਾਭਕਾਰੀ

Signal ਇੱਕ 501c3 ਗੈਰ-ਲਾਭਕਾਰੀ ਸੰਸਥਾ ਹੈ। ਸਾਨੂੰ ਇਸ ਗੱਲ ਦਾ ਮਾਣ ਹੈ ਅਤੇ ਅਸੀਂ ਇਹ ਸਾਬਤ ਕਰਨ ਲਈ ਤਿਆਰ ਹਾਂ ਕਿ ਮੁਨਾਫ਼ਾਖੋਰ ਕੰਪਨੀਆਂ ਵਾਂਗ ਇੱਕ ਗੈਰ-ਲਾਭਕਾਰੀ ਸੰਸਥਾ ਵੀ ਨਵੀਨਤਾ ਲਿਆ ਸਕਦੀ ਹੈ ਅਤੇ ਤਰੱਕੀ ਕਰ ਸਕਦੀ ਹੈ।

ਫਾਊਂਡੇਸ਼ਨ + LLC

Signal ਫਾਊਂਡੇਸ਼ਨ 2018 ਵਿੱਚ Signal ਮੈਸੇਂਜਰ ਦਾ ਸਮਰਥਨ ਕਰਨ ਲਈ ਬਣਾਈ ਗਈ ਸੀ ਜੋ 2012 ਵਿੱਚ ਸ਼ੁਰੂ ਹੋਇਆ ਸੀ। ਫਾਊਂਡੇਸ਼ਨ ਦੇ ਜ਼ਰੀਏ, ਅਸੀਂ Signal ਦੇ ਵਿਕਾਸ ਅਤੇ ਚੱਲ ਰਹੇ ਕਾਰਜਾਂ ਦੇ ਨਾਲ-ਨਾਲ ਨਿੱਜੀ ਸੰਚਾਰ ਦੇ ਭਵਿੱਖ ਵਿੱਚ ਨਿਵੇਸ਼ ਕਰਨ ਦੇ ਯੋਗ ਹੋਏ ਹਾਂ।

ਸਾਡੇ ਲਈ ਤੁਹਾਡੀ ਪਰਦੇਦਾਰੀ, ਮੁਨਾਫੇ ਤੋਂ ਵੱਧ ਅਹਿਮ ਹੈ

Signal ਇੱਕ ਗੈਰ-ਲਾਭਕਾਰੀ ਸੰਗਠਨ ਹੈ, ਇਸ ਦਾ ਨਾ ਕੋਈ ਨਿਵੇਸ਼ਕ ਹੈ ਅਤੇ ਨਾ ਹੀ ਇਸ ਵਿੱਚ ਇਸ਼ਤਿਹਾਰ ਦਿਖਾਏ ਜਾਂਦੇ ਹਨ। ਇਸ ਨੂੰ ਸਿਰਫ਼ ਉਹਨਾਂ ਲੋਕਾਂ ਦੇ ਸਹਿਯੋਗ ਨਾਲ ਚਲਾਇਆ ਜਾਂਦਾ ਹੈ ਜੋ ਇਸ ਨੂੰ ਵਰਤਦੇ ਹਨ ਅਤੇ ਇਸ ਦੀ ਕਦਰ ਕਰਦੇ ਹਨ।

ਫਾਊਂਡੇਸ਼ਨ + LLC ਢਾਂਚਾ ਕਿਉਂ?

ਅਸੀਂ Signal ਫਾਊਂਡੇਸ਼ਨ ਦੀ ਸਥਾਪਨਾ Signal ਮੈਸੇਂਜਰ ਦੀ ਪੇਰੰਟ ਕੰਪਨੀ ਦੇ ਤੌਰ 'ਤੇ ਕੀਤੀ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਭਵਿੱਖ ਵਿੱਚ ਅਸੀਂ ਪਰਦੇਦਾਰੀ ਦੀ ਸੁਰੱਖਿਆ ਲਈ ਕੰਮ ਕਰਨ ਵਾਲੇ ਹੋਰ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰ ਸਕੀਏ।

ਸਾਰਿਆਂ ਲਈ ਮੁਫ਼ਤ

ਅਸੀਂ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ Signal ਮੈਸੇਂਜਰ ਇੱਕ ਮੁਫ਼ਤ ਐਪ ਦੇ ਰੂਪ ਵਿੱਚ ਪ੍ਰਦਾਨ ਕਰਨ ਲਈ ਭਾਈਚਾਰੇ ਦੇ ਸਹਿਯੋਗ ਉੱਤੇ ਭਰੋਸਾ ਕਰਦੇ ਹਾਂ। ਕੀ ਤੁਸੀਂ ਸਾਡਾ ਸਾਥ ਦਿਓਗੇ?

ਬੋਰਡ ਦੇ ਮੈਂਬਰ

ਅੰਬਾ ਕਾਕ ਦਾ ਪੋਰਟਰੇਟ

Amba Kak

ਅੰਬਾ ਕਾਕ ਇੱਕ ਵਕੀਲ ਅਤੇ ਟੈਕਨਾਲੋਜੀ ਨੀਤੀ ਮਾਹਰ ਹੈ, ਉਹਨਾਂ ਕੋਲ ਸਰਕਾਰੀ ਰੈਗੂਲੇਟਰਾਂ, ਉਦਯੋਗਾਂ, ਸਿਵਲ ਸੁਸਾਇਟੀ ਸੰਸਥਾਵਾਂ ਅਤੇ ਲੋਕ ਭਲਾਈ ਸੰਸਥਾਵਾਂ ਨੂੰ ਸਲਾਹ ਦੇਣ ਦਾ ਇੱਕ ਦਹਾਕੇ ਤੋਂ ਵੱਧ ਦਾ ਅੰਤਰ-ਰਾਸ਼ਟਰੀ ਅਨੁਭਵ ਹੈ। ਉਹ ਵਰਤਮਾਨ ਵਿੱਚ AI Now ਇੰਸਟੀਚਿਊਟ ਦੀ ਕਾਰਜਕਾਰੀ ਨਿਰਦੇਸ਼ਕ ਹੈ, ਜੋ ਕਿ ਨਿਊਯਾਰਕ ਵਿੱਚ ਇੱਕ ਪ੍ਰਮੁੱਖ ਨੀਤੀ ਖੋਜ ਸੰਸਥਾ ਹੈ ਅਤੇ ਉੱਤਰ-ਪੂਰਬੀ ਯੂਨੀਵਰਸਿਟੀ ਵਿੱਚ ਸਾਈਬਰ ਸੁਰੱਖਿਆ ਅਤੇ ਗੋਪਨੀਯਤਾ ਸੰਸਥਾਨ ਵਿੱਚ ਸੀਨੀਅਰ ਫੈਲੋ ਹੈ।

ਅੰਬਾ ਨੇ ਯੂਐਸ ਫੈਡਰਲ ਟਰੇਡ ਕਮਿਸ਼ਨ ਵਿੱਚ ਬਤੌਰ ਸੀਨੀਅਰ ਸਲਾਹਕਾਰ ਵਜੋਂ ਕੰਮ ਕੀਤਾ ਜਿੱਥੇ ਉਹਨਾਂ ਨੇ ਤਕਨੀਕੀ ਖੇਤਰ ਵਿੱਚ ਉੱਭਰ ਰਹੀਆਂ ਸਮੱਸਿਆਵਾਂ ਬਾਰੇ ਰੈਗੂਲੇਟਰ ਨੂੰ ਸਲਾਹ ਦਿੱਤੀ ਸੀ। AI Now ਤੋਂ ਪਹਿਲਾਂ, ਅੰਬਾ Mozilla ਵਿਖੇ ਗਲੋਬਲ ਨੀਤੀ ਸਲਾਹਕਾਰ ਸੀ ਜਿੱਥੇ ਉਹਨਾਂ ਨੇ ਏਸ਼ੀਆ-ਪੈਸੀਫਿਕ ਅਤੇ ਇਸ ਤੋਂ ਬਾਹਰ ਦੇ ਖੇਤਰ ਵਿੱਚ ਡੇਟਾ ਗੋਪਨੀਯਤਾ ਕਾਨੂੰਨ ਅਤੇ ਨੈੱਟਵਰਕ ਨਿਰਪੱਖਤਾ ਵਰਗੇ ਮੁੱਦਿਆਂ 'ਤੇ ਸੰਗਠਨਾਂ ਦੀ ਸਥਿਤੀਆਂ ਨੂੰ ਵਿਕਸਤ ਕੀਤਾ ਅਤੇ ਅੱਗੇ ਵਧਾਇਆ ਸੀ। ਉਹ ਵਰਤਮਾਨ ਵਿੱਚ Mozilla ਫਾਊਂਡੇਸ਼ਨ ਵਿੱਚ ਬੋਰਡ ਆਫ਼ ਡਾਇਰੈਕਟਰਜ਼ ਪ੍ਰੋਗਰਾਮ ਕਮੇਟੀ ਵਿੱਚ ਬੈਠੀ ਹੈ। ਅੰਬਾ ਨੇ ਭਾਰਤ ਵਿੱਚ ਨੈਸ਼ਨਲ ਯੂਨੀਵਰਸਿਟੀ ਆਫ ਜੂਡੀਸ਼ਿਅਲ ਸਾਇੰਸਜ਼ ਤੋਂ ਆਪਣੀ BA LLB (Hons) ਪ੍ਰਾਪਤ ਕੀਤੀ। ਉਸਨੇ ਆਕਸਫੋਰਡ ਯੂਨੀਵਰਸਿਟੀ ਵਿੱਚ Law (BCL) ਵਿੱਚ ਮਾਸਟਰਜ਼ ਅਤੇ ਇੰਟਰਨੈਟ ਦੇ ਸੋਸ਼ਲ ਸਾਇੰਸ ਵਿੱਚ MSc ਕੀਤੀ ਹੈ, ਜਿਸ ਵਿੱਚ ਉਸਨੇ ਰੋਡਸ ਸਕਾਲਰ ਵਜੋਂ ਭਾਗ ਲਿਆ ਸੀ।

ਬ੍ਰਾਇਨ ਐਕਟਨ ਦਾ ਪੋਰਟਰੇਟ

Brian Acton

ਬ੍ਰਾਇਨ ਐਕਟਨ ਇੱਕ ਉਦਯੋਗਪਤੀ ਅਤੇ ਕੰਪਿਊਟਰ ਪ੍ਰੋਗਰਾਮਰ ਹੈ ਜਿਸਨੇ 2009 ਵਿੱਚ ਮੈਸੇਜਿੰਗ ਐਪ WhatsApp ਦੀ ਸਹਿ-ਸਥਾਪਨਾ ਕੀਤੀ ਸੀ। 2014 ਵਿੱਚ ਐਪ Facebook ਨੂੰ ਵੇਚੇ ਜਾਣ ਤੋਂ ਬਾਅਦ, ਐਕਟਨ ਨੇ ਗੈਰ-ਲਾਭਕਾਰੀ ਉੱਦਮਾਂ 'ਤੇ ਆਪਣੇ ਯਤਨਾਂ ਨੂੰ ਫੋਕਸ ਕਰਨ ਅਤੇ ਗਾਹਕ ਡਾਟਾ ਦੀ ਵਰਤੋਂ ਅਤੇ ਟਾਰਗੇਟ ਇਸ਼ਤਿਹਾਰਬਾਜ਼ੀ ਸਬੰਧੀ ਮਤਭੇਦਾਂ ਕਾਰਨ ਕੰਪਨੀ ਛੱਡਣ ਦਾ ਫੈਸਲਾ ਕੀਤਾ। ਫਰਵਰੀ 2018 ਵਿੱਚ, ਐਕਟਨ ਨੇ ਮੋਕਸੀ ਮਾਰਲਿਨਸਪਾਈਕ ਦੇ ਨਾਲ Signal ਫਾਊਂਡੇਸ਼ਨ ਸ਼ੁਰੂ ਕਰਨ ਲਈ ਆਪਣੇ ਖੁਦ ਦੇ $50 ਮਿਲੀਅਨ ਦਾ ਨਿਵੇਸ਼ ਕੀਤਾ। Signal ਫਾਊਂਡੇਸ਼ਨ ਇੱਕ ਗੈਰ-ਲਾਭਕਾਰੀ ਸੰਸਥਾ ਹੈ ਜੋ ਨਿੱਜੀ ਸੰਚਾਰ ਨੂੰ ਪਹੁੰਚਯੋਗ, ਸੁਰੱਖਿਅਤ ਅਤੇ ਸਰਵ ਵਿਆਪਕ ਬਣਾਉਣ ਲਈ ਬੁਨਿਆਦੀ ਕੰਮ ਕਰਨ ਲਈ ਸਮਰਪਿਤ ਹੈ।

WhatsApp ਅਤੇ Signal ਫਾਊਂਡੇਸ਼ਨ ਦੀ ਸਥਾਪਨਾ ਕਰਨ ਤੋਂ ਪਹਿਲਾਂ, ਐਕਟਨ ਨੇ Apple, Yahoo, ਅਤੇ Adobe ਵਰਗੀਆਂ ਕੰਪਨੀਆਂ ਵਿੱਚ 25 ਸਾਲਾਂ ਤੋਂ ਵੱਧ ਸਮੇਂ ਤੱਕ ਇੱਕ ਸੌਫਟਵੇਅਰ ਬਿਲਡਰ ਵਜੋਂ ਕੰਮ ਕੀਤਾ ਹੈ।

ਜੇਅ ਸੁਲੀਵਾਨ ਦਾ ਪੋਰਟਰੇਟ

Jay Sullivan

ਜੇਅ ਇੱਕ ਉਤਪਾਦ ਨਿਰਮਾਤਾ ਹੈ, ਜਿਹਨਾਂ ਕੋਲ ਖਪਤਕਾਰ ਤਕਨਾਲੋਜੀ ਦੇ ਖੇਤਰ ਵਿੱਚ ਬਤੌਰ ਸੀਨੀਅਰ ਉਤਪਾਦ ਅਤੇ ਇੰਜੀਨੀਅਰਿੰਗ ਲੀਡਰਸ਼ਿਪ ਰੋਲ ਵਿੱਚ ਵਿਆਪਕ ਤਜਰਬਾ ਹੈ। ਹਾਲ ਹੀ ਵਿੱਚ, ਉਹ Twitter ਦੇ ਖਪਤਕਾਰ ਅਤੇ ਆਮਦਨੀ ਵਾਲੇ ਉਤਪਾਦਾਂ, ਪ੍ਰਮੁੱਖ ਇੰਜੀਨੀਅਰਿੰਗ, ਉਤਪਾਦ, ਡਿਜ਼ਾਈਨ, ਖੋਜ ਅਤੇ ਡਾਟਾ ਵਿਗਿਆਨ ਦੇ ਜਨਰਲ ਮੈਨੇਜਰ ਸੀ। Twitter's ਤੋਂ ਪਹਿਲਾਂ, ਜੇਅ Facebook ਵਿੱਚ ਸਨ, ਜਿੱਥੇ ਉਹਨਾਂ ਨੇ Reality Labs' AI Assistant ਦੇ ਵਿਕਾਸ ਦੀ ਅਗਵਾਈ ਕੀਤੀ ਅਤੇ ਫਿਰ Messenger ਅਤੇ Instagram Direct ਲਈ ਪਰਦੇਦਾਰੀ, ਅਖੰਡਤਾ, ਅਤੇ ਸਿਸਟਮ ਉਤਪਾਦ ਟੀਮਾਂ ਦੀ ਅਗਵਾਈ ਕੀਤੀ ਸੀ। ਜੇਅ Mozilla ਵਿੱਚ ਉਤਪਾਦ ਦੇ SVP ਅਤੇ ਚੀਫ਼ ਓਪਰੇਟਿੰਗ ਅਫ਼ਸਰ ਸਨ, ਜਿੱਥੇ ਉਹਨਾਂ ਨੇ Firefox ਦੀ ਚੜ੍ਹਾਈ ਦੌਰਾਨ ਪ੍ਰਮੁੱਖ ਰੀਲੀਜ਼ਾਂ ਦੀ ਅਗਵਾਈ ਕੀਤੀ ਸੀ ਅਤੇ ਵੈੱਬ ਪਲੇਟਫਾਰਮ ਲਈ ਅਤੇ ਲੋਕਾਂ ਨੂੰ ਔਨਲਾਈਨ ਵਧੇਰੇ ਵਿਕਲਪ ਅਤੇ ਨਿਯੰਤਰਣ ਦੇਣ ਲਈ ਮੁੱਖ ਪ੍ਰਚਾਰਕ ਸਨ।

ਜੇਅ ਇੱਕ ਸਟਾਰਟ-ਅੱਪ ਸੰਸਥਾਪਕ ਵੀ ਰਿਹਾ ਹਨ, ਅਤੇ ਉਹਨਾਂ ਨੇ ਆਪਣੇ ਕਰੀਅਰ ਦਾ ਸ਼ੁਰੂਆਤੀ ਸਮਾਂ ਬਤੌਰ ਸਾਫਟਵੇਅਰ ਇੰਜੀਨੀਅਰ ਅਤੇ ਇੰਜੀਨੀਅਰਿੰਗ ਮੈਨੇਜਰ, Firefly Network (Microsoft ਦੁਆਰਾ ਖਰੀਦਿਆ ਗਿਆ) ਅਤੇ Oracle ਵਿੱਚ ਬਿਤਾਇਆ ਸੀ।

ਜੇਅ ਨੇ ਯੇਲ ਕਾਲਜ ਤੋਂ ਬੈਚਲਰ ਆਫ਼ ਸਾਇੰਸ ਅਪਲਾਈਡ ਮੈਥੇਮੈਟਿਕਸ ਦੀ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਸੰਯੁਕਤ ਰਾਜ ਦੇ ਕਈ ਪੇਟੈਂਟ ਦੇ ਸਹਿ-ਖੋਜਕਰਤਾ ਹਨ।

ਕੈਥਰੀਨ ਮਹੇਰ ਦਾ ਪੋਰਟਰੇਟ

Katherine Maher

ਕੈਥਰੀਨ ਮਹੇਰ Wikimedia Foundation, ਜੋ ਕਿ Wikipedia ਲਈ ਜ਼ਿੰਮੇਵਾਰ ਹੈ, ਦੀ ਸਾਬਕਾ ਸੀਈਓ ਅਤੇ ਕਾਰਜਕਾਰੀ ਨਿਰਦੇਸ਼ਕ ਹੈ। ਉਹ ਵਰਤਮਾਨ ਵਿੱਚ ਐਟਲਾਂਟਿਕ ਕੌਂਸਲ ਵਿੱਚ ਇੱਕ ਨਾਨ-ਰੈਜ਼ੀਡੈਂਟ ਸੀਨੀਅਰ ਫੈਲੋ ਹੈ, ਜਿੱਥੇ ਉਹਨਾਂ ਦਾ ਕੰਮ ਤਕਨਾਲੋਜੀ, ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਵਿਚਲੇ ਸੰਬੰਧਾਂ ਉੱਤੇ ਕੇਂਦਰਿਤ ਹੈ। Wikimedia ਤੋਂ ਪਹਿਲਾਂ, ਉਹ ਡਿਜੀਟਲ ਅਧਿਕਾਰ ਸੰਗਠਨ Access Now ਲਈ ਐਡਵੋਕੇਸੀ ਦੀ ਡਾਇਰੈਕਟਰ ਸੀ। ਮਹੇਰ, ਕੌਂਸਲ ਆਨ ਫੌਰਨ ਰਿਲੇਸ਼ਨਸ ਦੀ ਇੱਕ ਟਰਮ ਮੈਂਬਰ ਹੈ, ਵਰਡ ਇਕਨੋਮਿਕ ਫੋਰਮ ਯੰਗ ਗਲੋਬਲ ਲੀਡਰ ਹੈ, ਅਤੇ ਟਰੂਮਨ ਨੈਸ਼ਨਲ ਸਕਿਓਰਿਟੀ ਪ੍ਰੋਜੈਕਟ ਵਿੱਚ ਇੱਕ ਸੁਰੱਖਿਆ ਸਾਥੀ ਹੈ। ਉਹ ਸੈਂਟਰ ਫਾਰ ਟੈਕਨਾਲੋਜੀ ਐਂਡ ਡੈਮੋਕਰੇਸੀ, ਕੰਜ਼ਿਊਮਰ ਰਿਪੋਰਟਸ, ਅਮਰੀਕਾ ਦੀ ਡਿਜੀਟਲ ਪਬਲਿਕ ਲਾਇਬ੍ਰੇਰੀ, ਐਡਵੈਂਚਰ ਸਾਇੰਟਿਸਟਸ, ਅਤੇ System.com, ਲਈ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰਾਂ ਵਿੱਚ ਵੀ ਹੈ, ਅਤੇ ਇਸਦੇ ਨਾਲ-ਨਾਲ ਉਹ ਅਮਰੀਕਨ ਯੂਨੀਵਰਸਿਟੀ ਆਫ਼ ਬੇਰੂਟ ਦੀ ਟਰੱਸਟੀ ਵੀ ਹੈ। ਉਹ ਯੂ.ਐੱਸ. ਡਿਪਾਰਟਮੈਂਟ ਆਫ਼ ਸਟੇਟ ਦੇ ਫੌਰਨ ਅਫੇਅਰ ਪਾਲਸੀ ਬੋਰਡ ਦੀ ਨਿਯੁਕਤ ਮੈਂਬਰ ਹੈ, ਜਿੱਥੇ ਉਹ ਸੈਕਟਰੀ ਆਫ਼ ਸਟੇਟ ਨੂੰ ਤਕਨਾਲੋਜੀ ਨੀਤੀ ਬਾਰੇ ਸਲਾਹ ਦਿੰਦੀ ਹੈ। ਉਹਨਾਂ ਨੇ ਕਾਇਰੋ, ਮਿਸਰ ਵਿੱਚ ਅਰੈਬਿਕ ਲੈਂਗੂਏਜ ਇੰਸਟੀਚਿਊਟ ਆਫ਼ ਅਮਰੀਕਨ ਯੂਨੀਵਰਸਿਟੀ ਅਤੇ ਡਮਾਸਕਸ, ਸੀਰੀਆ ਵਿੱਚ Institut français d'études arabes de Damas (L'IFEAD) ਵਿੱਚ ਪੜ੍ਹਾਈ ਕਰਨ ਤੋਂ ਬਾਅਦ, ਸਾਲ 2005 ਵਿੱਚ ਨਿਊਯਾਰਕ ਯੂਨੀਵਰਸਿਟੀ ਆਫ਼ ਆਰਟਸ ਐਂਡ ਸਾਇੰਸ ਤੋਂ ਮਿਡਲ ਈਸਟਰਨ ਅਤੇ ਇਸਲਾਮੀ ਅਧਿਐਨ ਵਿੱਚ ਆਪਣੀ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਸੀ।

ਮੈਰੀਡਿਥ ਵਿੱਟੇਕਰ ਦਾ ਪੋਰਟਰੇਟ

Meredith Whittaker

ਮੈਰੀਡਿਥ ਵਿੱਟੇਕਰ Signal ਦੀ ਪ੍ਰੇਸੀਡੈਂਟ ਅਤੇ Signal ਫਾਊਂਡੇਸ਼ਨ ਬੋਰਡ ਆਫ਼ ਡਾਇਰੈਕਟਰਜ਼ ਦੀ ਮੈਂਬਰ ਹੈ।

ਉਹਨਾਂ ਦੇ ਕੋਲ ਤਕਨਾਲੋਜੀ, ਉਦਯੋਗਿਕ ਵਿਕਾਸ, ਸਰਕਾਰ ਅਤੇ ਸਿੱਖਿਆ ਦੇ ਖੇਤਰ ਵਿੱਚ 17 ਸਾਲਾਂ ਤੋਂ ਵੱਧ ਦਾ ਤਜਰਬਾ ਹੈ। Signal ਵਿੱਚ ਪ੍ਰੇਸੀਡੈਂਟ ਵਜੋਂ ਸ਼ਾਮਲ ਹੋਣ ਤੋਂ ਪਹਿਲਾਂ, ਉਹ NYU ਵਿੱਚ ਮਾਈਂਡਰੂ ਰਿਸਰਚ ਪ੍ਰੋਫੈਸਰ ਸੀ, ਅਤੇ ਉਹਨਾਂ ਨੇ AI Now Institute ਦੇ ਫੈਕਲਟੀ ਡਾਇਰੈਕਟਰ ਵਜੋਂ ਸੇਵਾ ਨਿਭਾਈ ਹੈ ਜਿਸਦੀ ਉਹਨਾਂ ਨੇ ਸਹਿ-ਸਥਾਪਨਾ ਵੀ ਕੀਤੀ ਸੀ। ਉਹਨਾਂ ਦੀ ਰਿਸਰਚ ਅਤੇ ਸ਼ਾਨਦਾਰ ਕੰਮ ਨੇ ਗਲੋਬਲ AI ਨੀਤੀ ਨੂੰ ਆਕਾਰ ਦੇਣ ਅਤੇ ਨਿਗਰਾਨੀ ਕਾਰੋਬਾਰੀ ਅਭਿਆਸਾਂ ਅਤੇ ਉਦਯੋਗਿਕ ਸਰੋਤਾਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ AI ਬਾਰੇ ਲੋਕਾਂ ਦੇ ਨਜ਼ਰੀਏ ਨੂੰ ਬਦਲਣ ਵਿੱਚ ਮਦਦ ਕੀਤੀ ਸੀ ਜਿਸਦੀ ਆਧੁਨਿਕ AI ਨੂੰ ਲੋੜ ਹੈ। NYU ਤੋਂ ਪਹਿਲਾਂ, ਉਹਨਾਂ ਨੇ Google ਵਿੱਚ ਇੱਕ ਦਹਾਕੇ ਤੋਂ ਵੱਧ ਸਮੇਂ ਲਈ ਕੰਮ ਕੀਤਾ, ਜਿੱਥੇ ਉਹਨਾਂ ਨੇ ਉਤਪਾਦ ਅਤੇ ਇੰਜੀਨੀਅਰਿੰਗ ਟੀਮਾਂ ਦੀ ਅਗਵਾਈ ਕੀਤੀ, Google ਦੇ ਓਪਨ ਰਿਸਰਚ ਗਰੁੱਪ ਦੀ ਸਥਾਪਨਾ ਕੀਤੀ, ਅਤੇ M-Lab ਦੀ ਸਹਿ-ਸਥਾਪਨਾ ਕੀਤੀ, ਜੋ ਕਿ ਗਲੋਬਲ ਡਿਸਟਰੀਬਿਉਟਿਡ ਨੈੱਟਵਰਕ ਮੈਜ਼ਰਮੈਂਟ ਪਲੇਟਫਾਰਮ ਹੈ ਜੋ ਹੁਣ ਇੰਟਰਨੈੱਟ ਦੇ ਪ੍ਰਦਰਸ਼ਨ ਬਾਰੇ ਦੁਨੀਆ ਦਾ ਸਭ ਤੋਂ ਵੱਡਾ ਓਪਨ ਡਾਟਾ ਦਾ ਸਰੋਤ ਪ੍ਰਦਾਨ ਕਰਦਾ ਹੈ। ਉਹਨਾਂ ਨੇ Google ਵਿੱਚ ਲੀਡ ਆਰਗੇਨਾਈਜ਼ਿੰਗ ਵਿੱਚ ਵੀ ਮਦਦ ਕੀਤੀ ਸੀ। ਉਹ AI ਅਤੇ ਇਸਦੇ ਨੁਕਸਾਨਾਂ ਬਾਰੇ ਚਿੰਤਾਵਾਂ ਪ੍ਰਤੀ ਕੰਪਨੀ ਦੀ ਨਾਕਾਫ਼ੀ ਪ੍ਰਤੀਕਿਰਿਆ ਦੇ ਵਿਰੁੱਧ ਆਵਾਜ਼ ਚੁੱਕਣ ਵਾਲੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਸੀ, ਅਤੇ Google Walkout ਦੀ ਇੱਕ ਕੇਂਦਰੀ ਪ੍ਰਬੰਧਕ ਸੀ। ਉਹਨਾਂ ਨੇ ਪਰਦੇਦਾਰੀ, ਸੁਰੱਖਿਆ, ਆਰਟੀਫਿਸ਼ਲ ਇੰਟੈਲੀਜੈਨਸ, ਇੰਟਰਨੈੱਟ ਨੀਤੀ, ਅਤੇ ਮੈਜ਼ਰਮੈਂਟ ਬਾਰੇ ਵ੍ਹਾਈਟ ਹਾਊਸ, FCC, ਨਿਊਯਾਰਕ ਸਿਟੀ, ਯੂਰਪੀਅਨ ਸੰਸਦ, ਅਤੇ ਹੋਰ ਕਈ ਸਰਕਾਰਾਂ ਅਤੇ ਸਿਵਲ ਸੁਸਾਇਟੀ ਸੰਸਥਾਵਾਂ ਨੂੰ ਆਪਣੀ ਸਲਾਹ ਪ੍ਰਦਾਨ ਕੀਤੀ ਹੈ। ਅਤੇ ਹਾਲ ਹੀ ਵਿੱਚ ਉਹਨਾਂ ਨੇ US ਫੈਡਰਲ ਟਰੇਡ ਕਮਿਸ਼ਨ ਵਿੱਚ AI ਬਾਰੇ ਸੀਨੀਅਰ ਸਲਾਹਕਾਰ ਵਜੋਂ ਆਪਣੀ ਅਗਵਾਈ ਦਾ ਕਾਰਜਕਾਲ ਪੂਰਾ ਕੀਤਾ ਹੈ।

ਸਾਬਕਾ ਬੋਰਡ ਮੈਂਬਰ

ਮੋਕਸੀ ਮਾਰਲਿਨਸਪਾਈਕ ਦਾ ਪੋਰਟਰੇਟ

Moxie Marlinspike

ਮੋਕਸੀ ਮਾਰਲਿਨਸਪਾਈਕ Signal ਦਾ ਸੰਸਥਾਪਕ ਹੈ।